Popular Posts

Thursday, 30 July 2009

ਮੀਡੀਆਂ ਕੁੱਕੜ ਪਿੰਡ ਡਾਟ ਕਾਮ ਦੀ ਕੋਸ਼ਿਸ਼ ਹੋਵੇਗੀ ਕਿ ਆਦਿ ਗੁਰੂ ਬਾਬਾ ਨਾਨਕ ਦੇ ਦਰਸਾਏ ਹੋਏ ਰਾਹ ਤੇ ਸੱਚ ਦੀ ਬਾਤ ਪਾਈ ਜਾਵੇ

ਦਲਬੀਰ ਸਿੰਘ ਕੁਕੜਪਿੰਡੀਆ


ਆਦਿ ਗੁਰੂ ਬਾਬਾ ਨਾਨਕ ਕੋਲ ਫਕੀਰੀ ਅਮੀਰੀ ਸੀ, ਨਾਮ ਦੀ ਅਮੀਰੀ ਸੀ ,ਸੱਚ ਕਹਿਣ ਦੀ ਦਲੇਰੀ ਸੀ ,ਉਸ ਸਮੇ ਭਾਰਤੀ ਸਮਾਜ ਦੀ ਨਸ ਨਸ ਵਿਚ ਸਮਾ ਚੁੱਕੇ ਕਰਮ ਕਾਂਡਾਂ ਅਤੇ ਪੂਜਾ ਵਿਧੀਆਂ ਨੂੰ ਤਰਕ ਨਾਲ
ਖੰਡਨ ਕਰਨ ਦੀ ਜ਼ੁਰਅਤ ਸੀ ਚਾਹੇ ਉਹ ਜਨੇਊ ਪਾਉਣ ਦੀ ਗੱਲ ਹੋਵੇ ਜਾਂ ਹਰਿਦੁਆਰ ਜਾ ਕੇ ਆਪਣੀਆਂ ਕਰਤਾਰ ਪੁਰ ਵਾਲੀਆਂ ਪੈਲੀਆਂ ਨੂੰ ਪੁੱਠੇ ਪਾਸੇ ਮੂੰਹ ਕਰਕੇ ਪਾਣੀ ਦੇਣ ਦੀ ਗੱਲ ਹੋਵੇ ਜਾਂ ਫਿਰ ਮੱਕੇ ਵੱਲ ਪੈਰ ਕਰਕੇ ਲੰਮੇ ਪੈਣ ਦੀ ਗੱਲ ਹੋਵੇ ।ਬਾਬਾ ਨਾਨਕ ਅਜਿਹੀ ਸ਼ਖਸੀਅਤ ਦੇ ਮਾਲਕ ਸਨ ਜੋ ਸਮੇ ਦੇ ਰੁੱਖ ਨੂੰ ਮੋੜਨ ਦੀ ਹਿੰਮਤ ਅਤੇ ਦਲੇਰੀ ਰਖਦੇ ਹਨ , ਇਤਿਹਾਸ ਦਾ ਅੰਗ ਬਣਨ ਦੀ ਥਾਂ ਇਕ ਨਵਾਂ ਇਤਿਹਾਸ , ਨਵਾਂ ਸਮਾਜ , ਨਵਾਂ ਸੱਚਾ ਸੁਚੱਾ ਨਿਰਮਲ ਪੰਥ ਚਲਾ ਸਕਦੇ ਹਨ ਅਤੇ ਜ਼ੁਲਮ ਦੇ ਸਮੇ ਆਪਣੀ ਕਲਮ ਦਾ ਰੁੱਖ ਜ਼ਾਲਮ ਨੂੰ ਉਸ ਦੇ ਜ਼ੁਲਮ ਦਾ ਅਹਿਸਾਸ ਕਰਾਉਣ ਵੱਲ ਮੋੜ ਸਕਦੇ ਹਨ ।ਇਤਿਹਾਸ ਵਿਚ ਬਾਬਾ ਨਾਨਕ ਹੀ ਅਜਿਹੇ ਮਹਾਨ ਪੁਰਸ਼ ਹੋਏ ਹਨ ਜਿਨ੍ਹਾਂ ਨੇ ਅਮੀਰੀ ਨੂੰ ਲੱਤ ਮਾਰਦਿਆਂ ਫਕੀਰੀ ਹੀ ਧਾਰਨ ਨਹੀਂ ਕੀਤੀ ਸਗੋਂ ਸਮਾਜ ਵਿਚ ਏਕਤਾ ਵੀ ਲਿਆਂਦੀ । ਇਸੇ ਲਈ ਬਾਬੇ ਨੂੰ '' ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ'' ਕਹਿ ਕੇ ਪੁਕਾਰਿਆ ਗਿਆ । ਉਨ੍ਹਾਂ ਵਿਚ ਜ਼ੁਰਅਤ ਏਨੀ ਕਿ ਬਾਬਰ ਦੇ ਹਮਲੇ ਸਮੇ ਰੱਬ ਨੂੰ ਵੀ ਉਲ੍ਹਾਮਾ ਦੇ ਧਰਿਆ ।ਜਿਸ ਵਿਅੱਕਤੀ ਦਾ ਇਖਲਾਕ ,ਈਮਾਨ,ਰੱਬ ਤੇ ਯਕੀਨ ,ਆਸਥਾ ਹੋਵੇ ਉਹ ਆਦਮੀ ਕਦੇ ਕਿਸੇ ਪਾਸੋਂ ਨਹੀਂ ਡਰਦਾ ।ਇਹੀ ਸੰਦੇਸ਼ ਮੇਰੇ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਦਿੱਤਾ ਅਤੇ ਖੁਦ ਆਪਣੇ ਵਕਤ ਦੀ ਹਕੂਮਤ ਦੇ ਪ੍ਰਬੰਧ ਨੂੰ ਭ੍ਰਿਸ਼ਟ ਦਸਦਿਆਂ ਰਾਜੇ ਸ਼ੀਂਹ ਅਤੇ ਮੁਕੱਦਮ ਕੁੱਤੇ ਕਿਹਾ । ਹੈ ਕਿਸੇ ਵਿਚ ਏਨੀ ਜ਼ੁਰਅਤ ਅੱਜ ਦੇ ਸਮੇ ਵਿਚ ।ਉਨ੍ਹਾਂ ਨੇ ਮਲਕ ਭਾਗੋ ਦੀ ਥਾਂ ਭਾਈ ਲਾਲੋ ਦਾ ਸਾਥ ਦੇ ਕੇ ਇਹ ਸਿੱਧ ਕੀਤਾ ਕਿ ਹੱਥੀਂ ਕਿਰਤ ਕਰਨ ਵਾਲਾ ਮਹਾਨ ਹੈ ਦੂਜਿਆਂ ਦੇ ਹੱਕ ਮਾਰ ਕੇ ਉਨ੍ਹਾਂ ਦੇ ਲਹੂ ਪਸੀਨੇ ਦੀ ਕਮਾਈ ਨੂੰ ਹੜੱਪ ਕਰ ਜਾਣ ਵਾਲਾ ਵਿਅੱਕਤੀ ਕਦੇ ਵੀ ਸਾਫ ਦਿਲ ਦਾ ਨਹੀਂ ਹੋ ਸਕਦਾ ।ਉਨ੍ਹਾਂ ਨੇ ਦੁਨੀਆ ਵਿਚ ਸੱਚ ਦਾ ਹੋਕਾ ਦਿਤਾ ਅਤੇ ਸੱਚ ਕੀ ਬਾਣੀ ਆਖੀ । ਇਹ ਗੱਲ ਐਲਾਨੀਆ ਕਹੀ,''ਸੱਚ ਸੁਣਾਇਸੀ ਸੱਚ ਕੀ ਬੇਲਾ। ''
ਅਸੀਂ ਅਜਿਹੇ ਮਹਾਨ ਗੁਰੂ ਦੇ ਸਿੱਖ ਹਾਂ ਪ੍ਰੰਤੂ ਜੋ ਆਦਰਸ਼ ਗੁਰੂ ਨੇ ਸਾਡੇ ਸਾਹਮਣੇ ਪੇਸ਼ ਕੀਤਾ ਕੀ ਅਸੀਂ ਅੱਜ ਵਾਕਿਆ ਹੀ ਉਸ ਆਦਰਸ਼ ਦੇ ਧਾਰਨੀ ਹਾਂ ? ਇਹ ਇਕ ਬਹੁੱਤ ਵੱਡਾ ਪ੍ਰਸ਼ਨ ਹੈ ।ਮੀਡੀਆਂ ਕੁੱਕੜ ਪਿੰਡ ਡਾਟ ਕਾਮ ਦੀ ਕੋਸ਼ਿਸ਼ ਹੋਵੇਗੀ ਕਿ ਆਦਿ ਗੁਰੂ ਬਾਬਾ ਨਾਨਕ ਦੇ ਦਰਸਾਏ ਹੋਏ ਰਾਹ ਤੇ ਸੱਚ ਦੀ ਬਾਤ ਪਾਈ ਜਾਵੇ। ਪਾਠਕ ਨੂੰ ਉਹ ਦਿਖਾਇਆ ਜਾਵੇ ਜੋ ਸੱਚ ਹੈ ਨਾ ਕਿ ਐਵੇਂ ਕਿਸੇ ਉਤੇ ਚਿਕੜ ਉਛਾਲਿਆ ਜਾਵੇ ਜਾਂ ਪੀਤ ਪੱਤਰਕਾਰਤਾ ਵੱਲ ਵਧਿਆ ਜਾਵੇ , ਆਪਣੇ ਸਭਿਆਚਾਰ ,ਧਰਮ ,ਕੌਮ,ਪੰਜਾਬੀਅਤ , ਸਰਬ ਸਾਂਝੀਵਾਲਤਾ , ਜਾਤ-ਪਾਤ ਰਹਿਤ ਰਹਿ ਕੇ ਮਾਨਵੀ ਏਕਤਾ ਦੀ ਗੱਲ ਕੀਤੀ ਜਾਵੇ ,ਸਕਾਰਾਤਮਕ ਸੋਚ ਅਪਣਾਈ ਜਾਵੇ ਅਤੇ ਸੇ ਅਖਬਾਰ ਨੂੰ ਕਿਸੇ ਧੜੇ ਬੰਦੀ ਦਾ ਸ਼ਿਕਾਰ ਨਾ ਹੋਣ ਦਿਤਾ ਜਾਵੇ ।ਪੱਤਰਕਾਰਤਾ ਦੀਆਂ ਸਵੱਸਥ ਲੀਹਾਂ ਤੇ ਚੱਲਿਆ ਜਾਵੇ ਅਤੇ ਆਪਣੇ ਨਾਜ਼ਰੀਨਾਂ , ਪਾਠਕਾਂ ਨੂੰ ਉਸਾਰੂ ਸੇਧ ਦਿਤੀ ਜਾਵੇ, ਉਨ੍ਹਾਂ ਦੇ ਮਸਾਇਲ ਇਸ ਪੱਤਰ ਰਹੀਂ ਉਠਾ ਕੇ ਕੁਝ ਹੱਦ ਤੱਕ ਰਾਹਤ ਦਿਤੀ ਜਾਵੇ।ਉਮੀਦ ਹੈ ਕਿ ਗੁਰੂ ਬਾਬਾ ਨਾਨਕ ਦੇ ਦਰਸਾਏ ਹੋਏ ਰਾਹ ਤੇ ਚੱਲਣ ਵਾਲੇ ਇਸ ਪੱਤਰ ਨੂੰ ਪਾਠਕਾਂ ਦਾ ਹਾਂ-ਪੱਖੀ ਹੁੰਗਾਰਾ ਮਿਲੇਗਾ, ਉਹ ਸਾਨੂੰ ਪੈਰ ਪੈਰ ਤੇ ਗਲਤ ਗੱਲਾਂ ਤੋਂ ਸਾਵਧਾਨ ਵੀ ਕਰਦੇ ਰਹਿਣਗੇ ਅਤੇ ਸਾਡੀ ਸਕਾਰਾਤਮਕ ਆਲੋਚਨਾ ਵੀ ਕਰਨਗੇ।ਪਾਠਕਾਂ ਪਾਸੋਂ ਸ਼ੁਭ ਇਛਾਵਾਂ ਦੀ ਅਤੇ ਗੁਰੂ ਨਾਨਕ ਦੇਵ ਜੀ ਪਾਸੋਂ ਅਸ਼ੀਰਵਾਦ ਦੀ ਇਸ ਪੱਤਰ ਨੂੰ ਹਮੇਸ਼ਾ ਲੋੜ ਰਹੇਗੀ ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris