Popular Posts

Friday, 6 February 2009

ਮੁੰਬਈ ਹਮਲਿਆਂ ਦੀ ਜਾਂਚ ਰਿਪੋਰਟ ਮੰਗਲਵਾਰ ਤੱਕ: ਗਿਲਾਨੀ



ਮੁੰਬਈ ਹਮਲਿਆਂ ਦੀ ਜਾਂਚ ਰਿਪੋਰਟ ਮੰਗਲਵਾਰ ਤੱਕ: ਗਿਲਾਨੀ


Friday, 06 February 2009
ਲਾਹੌਰ, 6 ਫਰਵਰੀ 2009; ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਮੁੰਬਈ ਹਮਲਿਆਂ ’ਤੇ ਪਾਕਿਸਤਾਨ ਦੀ ਜਾਂਚ ਰਿਪੋਰਟ ਸੋਮਵਾਰ ਜਾਂ ਮੰਗਵਾਰ ਨੂੰ ਜਨਤਕ ਹੋ ਜਾਵੇਗੀ। ਇਸਲਾਮਾਬਾਦ ਤੋਂ ਪੰਜਾਬ ਦੀ ਰਾਜਧਾਨੀ ਪਹੁੰਚੇ ਗਿਲਾਨੀ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਿਪੋਰਟ ਦੇ ਨਤੀਜੇ ਭਾਰਤ ਅਤੇ ਵਿਸ਼ਵ ਭਾਈਚਾਰੇ ਨਾਲ ਸਾਂਝੇ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਵਿਸਥਾਰਪੂਰਵਕ ਵੇਰਵਾ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਾਂਚ ਰਿਪੋਰਟ ਸੋਮਵਾਰ ਜਾਂ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਜਾਵੇਗੀ। ਕਸ਼ਮੀਰ ਸਮੱਸਿਆ ਦਾ ਰਾਗ ਅਲਾਪਦੇ ਹੋਏ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਇਸ ਮਾਮਲੇ ਵਿਚ ਮੌਨ ਨਹੀਂ ਹੈ ਅਤੇ ਕਸ਼ਮੀਰੀ ਲੋਕਾਂ ਦੀ ਇੱਛਾ ਮੁਤਾਬਕ ਇਸਦਾ ਹੱਲ ਚਾਹੁੰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਇਸਤੋਂ ਪਹਿਲਾਂ ਇਸਲਾਮਾਬਾਦ ਵਿਚ ਕਿਹਾ ਸੀ ਕਿ ਪਾਕਿਸਤਾਨ ਮੁੰਬਈ ਹਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ, ਜਿਸ ਵਿਚ ਪਾਰਦਰਸ਼ਤਾ ’ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਗਿਲਾਨੀ ਨੇ ਕਿਹਾ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਨਤੀਜਿਆਂ ਬਾਰੇ ਬਹੁਤ ਛੇਤੀ ਹੀ ਭਾਰਤ ਨੂੰ ਸੂਚਿਤ ਕਰ ਦੇਵਾਂਗੇ। ਗਿਲਾਨੀ ਨੇ ਕਿਹਾ ਸੀ ਕਿ ਭਾਰਤੀ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਢੁੱਕਵੇ ਕਦਮ ਉਠਾਏ ਹਨ। ਗੌਰਤਲਬ ਹੈ ਕਿ ਮੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ ਘੱਟ ਤੋਂ ਘੱਟ 192 ਵਿਅਕਤੀ ਮਾਰੇ ਗਏ ਸਨ ਅਤੇ 315 ਜ਼ਖਮੀ ਹੋ ਗਏ ਸਨ। ਮੁੰਬਈ ਦੇ ਘੁਸਪੈਠੀ ਅੱਤਵਾਦੀਆਂ ਨੂੰ ਕਰਾਚੀ ਦੇ ਸਮੁੰਦਰੀ ਸੀਮਾ ਖੇਤਰ ਵਿਚ ਕਰੀਬ ਤਿੰਨ ਮਹੀਨੇ ਦੀ ਟਰੇਨਿੰਗ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਸੰਪੂਰਨ ਮੁੰਬਈ ਦਾ ਨਕਸ਼ਾ ਦਿਖਾਇਆ ਗਿਆ ਸੀ।ਇਹ ਸਾਰੇ ਅੱਤਵਾਦੀ ਸਮੁੰਦਰੀ ਰਸਤਿਓਂ ਇਕ ਜਹਾਜ਼ ਨੂੰ ਅਗਵਾ ਕਰਕੇ ਭਾਰਤ ਦੀ ਸਰਹੱਦ ਵਿਚ ਦਾਖਲ ਹੋਏ ਸਨ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris