Popular Posts

Friday, 6 February 2009

ਇੰਟਰਨੈ¤ਟ ਨੇ ਮਿਲਾਈਆਂ 66 ਸਾਲ ਪਹਿਲਾਂ ਵਿਛੜੀਆਂ ਭੈਣਾਂ

ਇੰਟਰਨੈ¤ਟ ਨੇ ਮਿਲਾਈਆਂ 66 ਸਾਲ ਪਹਿਲਾਂ ਵਿਛੜੀਆਂ ਭੈਣਾਂ


Friday, 06 February 2009
ਕੋਲਕਾਤਾ, 6 ਫ਼ਰਵਰੀ : ਸਾਇਬਲ ਲਾ ਫਲੋਰ ਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਸੀ ਹੋ ਰਿਹਾ ਕਿ 66 ਵਰ੍ਹਿਆਂ ਪਹਿਲਾਂ ਉਸ ਤੋਂ ਵਿਛੜੀ ਉਸ ਦੀ ਭੈਣ ਬਲੇਂਚ ਉਸ ਨੂੰ ਦੁਬਾਰਾ ਮਿਲ ਗਈ ਹੈ। ਬਰਮਾ (ਮੀਆਂਮਾਰ) ਦੇ ਰੰਗੂਨ ਸ਼ਹਿਰ ’ਤੇ 23 ਦਸੰਬਰ 1941 ਨੂੰ ਜਾਪਾਨ ਵਲੋਂ ਬੰਬ ਬਾਰੀ ਨਾਲ ਮਚੀ ਹਫੜਾ-ਦਫੜੀ ਕਾਰਨ ਸਾਇਬਲ ਆਪਣੇ ਪਰਿਵਾਰ ਤੋਂ ਵਿਛੜ ਗਈ ਸੀ ਪਰ ਕਿਸਮਤ ਵਿਚ ਉਨ੍ਹਾਂ ਨੂੰ ਇਕ ਵਾਰ ਫ਼ਿਰ ਮਿਲਾਉਣਾ ਲਿਖਿਆ ਸੀ। ਸਾਲ 1941 ਵਿਚ ਵਿਛੜੀਆਂ ਸਾਇਬਲ ਅਤੇ ਬਲੇਂਚ ਅਕਤੂਬਰ 2007 ਨੂੰ ਕੋਲਕਾਤਾ ਵਿਚ ਦੁਬਾਰਾ ਮਿਲੀਆਂ। ਦੋਵਾਂ ਭੈਣਾਂ ਦਾ ਜੁਦਾਈ ਦਾ ਜ਼ਿਕਰ ਕਰਦਿਆਂ ਸਾਇਬਲ ਦੇ ਪੁੱਤਰ ਡੇਰੇਕ ਫ਼ਲੋਰੀ ਨੇ ਦੱਸਿਆ ਕਿ ਹਾਲਾਂਕਿ ਉਸ ਨੂੰ ਆਪਣੀ ਮਾਂ ਸਾਇਬਲ ਦੇ ਬਰਮਾ ਵਿਚ ਗੁਜ਼ਾਰੇ ਦਿਨਾਂ ਬਾਰੇ ਘੱਟ ਜਾਣਕਾਰੀ ਸੀ ਪਰ ਆਪਣੀ ਮਾਸੀ ਯਾਨੀ ਬਲੇਂਚ ਦੇ ਮਿਲਣ ਤੋਂ ਬਾਅਦ ਉਸ ਨੂੰ ਸਾਰਾ ਕੁਝ ਪਤਾ ਲੱਗ ਗਿਆ।
ਉਸ ਨੇ ਦੱਸਿਆ ਕਿ ਰੰਗੂਨ ਵਿਚ ਤਾਇਨਾਤ ਇਕ ਫ੍ਰੈਂਚ ਇੰਜੀਨੀਅਰ ਦੀਆਂ ਇਨ੍ਹਾਂ ਧੀਆਂ ਦਾ ਜਨਮ ਵੀਹ ਦੇ ਦਹਾਕਿਆਂ ਵਿਚਕਾਰ ਹੋਇਆ ਸੀ। 1941 ਦੌਰਾਨ ਹੋਏ ਜਾਪਾਨੀ ਹਮਲੇ ਤੋਂ ਬਚਦਿਆਂ ਸਾਇਬਲ ਕਿਸੇ ਤਰ੍ਹਾਂ ਭਾਰਤ ਆ ਗਈ ਸੀ, ਜਿਥੇ ਉਸ ਨੇ ਇਕ ਸਕਾਟਿਸ਼ ਸੈਨਿਕ ਨਾਲ ਵਿਆਹ ਰਚਾ ਲਿਆ ਸੀ ਅਤੇ ਬਾਅਦ ਵਿਚ ਸਕਾਟਲੈਂਡ ਵੱਸ ਗਈ ਸੀ। ਓਧਰ, ਦੂਜੇ ਪਾਸੇ, ਬਲੇਂਚ ਵੀ ਇਕ ਭਾਰਤੀ ਰੇਡਿਓ ਦੇ ਪੇਸ਼ਕਰਤਾ ਮਨੁ ਦੇਸਾਈ ਨਾਲ ਵਿਆਹ ਕਰਵਾ ਕੇ ਕੋਲਕਾਤਾ ਵਿਚ ਵੱਸ ਗਈ ਸੀ। ਫ਼ਲੋਰੀ ਨੇ ਦੱਸਿਆ ਕਿ ਬਲੇਂਚ ਨੂੰ ਲੱਭਣ ਲਈ ਉਨ੍ਹਾਂ ਇੰਟਰਨੈ¤ਟ ਦੀ ਸਹਾਇਤਾ ਲਈ। ਆਖ਼ਿਰ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਆਪਣੀ ਮਾਸੀ ਯਾਨੀ ਬਲੇਂਚ ਦੀ ਇਕ ਸਹੇਲੀ ਦਾ ਪਤਾ ਮਿਲਿਆ। ਇਤਫ਼ਾਕ ਦੀ ਗੱਲ ਇਹ ਸੀ ਕਿ ਉਹ ਖੁਦ ਵੀ ਸਾਇਬਲ ਨੂੰ ਹੀ ਲੱਭ ਰਹੀ ਸੀ। ਉਸ ਨੇ ਕੋਲਕਾਤਾ ਵਾਸੀ ਬਲੇਂਚ ਨੂੰ ਸਾਰੀ ਜਾਣਕਾਰੀ ਦਿੱਤੀ ਦੋਵਾਂ ਭੈਣਾਂ ਦਾ ਮਿਲਾਪ ਹੋ ਗਿਆ। ਸਾਇਬਲ ਅਤੇ ਬਲੇਂਚ ਦੀ ਛੇ ਦਹਾਕਿਆਂ ਤੋਂ ਵੱਧ ਸਮੇਂ ਦੀ ਜੁਦਾਈ ਦੇ ਦਰਦ ਨੂੰ ਡੇਰੇਕ ਫ਼ਲੋਰੀ ਨੇ ਆਪਣੀ ਕਿਤਾਬ ਵਿਚ ਸਮੇਟਿਆ ਹੈ। ‘ਟਾਰਨ ਅਪਾਰਟ; ਦਿ ਟ੍ਰਿਊ ਸਟੋਰੀ ਆਫ਼ ਟੂ ਸਿਸਟਰਸ’ ਦੇ ਸਿਰਲੇਖ ਵਾਲੀ ਇਸ ਕਿਤਾਬ ਦੇ ਭਾਰਤੀ ਸੰਸਕਰਣ ਨੂੰ ਕੋਲਕਾਤਾ ਵਿਚ ਲਾਂਚ ਕੀਤਾ ਗਿਆ ਹੈ। ਸਕਾਟਲੈਂਡ ਵਾਸੀ ਫ਼ਲੋਰੀ ਨੇ ਦੱਸਿਆ ਕਿ ਅਮਰੀਕਾ ਦੇ ਕੁਝ ਫ਼ਿਲਮਕਾਰਾਂ ਨੇ ਇਸ ਕਹਾਣੀ ’ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਹੈ ਪਰ ਉਹ ਚਾਹੁੰਦੇ ਹਨ ਕਿ ਇਹ ਫ਼ਿਲਮ ਭਾਰਤ ਵਿਚ ਬਣੇ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris