
ਅਡਵਾਨੀ ਪਹੁੰਚੇ ਨਾਗਪੁਰ
ਨਾਗਪੁਰ (ਭਾਸ਼ਾ), ਸ਼ੁਕਰਵਾਰ, 6 ਫਰਵਰੀ 2009 ( 12:44 IST )
ਰਾਸ਼ਟਰੀ ਸਵੈ ਸੇਵਕ ਸੰਘ ਦੇ ਅਸ਼ੀਰਵਾਦ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਭਗਵਾ ਪਾਰਟੀ ਦੇ ਪੂਰ੍ਹੇ ਦਲ ਬਲ ਸਮੇਤ ਅੱਜ ਨਾਗਪੁਰ ਪਹੁੰਚੇ।ਅਡਵਾਨੀ ਉਸੇ ਨਾਗਪੁਰ ਪਹੁੰਚੇ,ਜੋ ਸੰਘ ਦਾ ਦਫ਼ਤਰ ਹੈ,ਉੱਹੀ ਸੰਘ ਕੁੱਝ ਸਾਲ ਪਹਿਲਾਂ ਅਡਵਾਨੀ ਦੇ ਜਿਨ੍ਹਾ ਪ੍ਰੇਮ ਤੋਂ ਨਰਾਜ਼ ਹੋ ਕੇ ਭਾਜਪਾ ਦੇ ਪ੍ਰਧਾਨ ਅਹੁਦੇ ਦਾ ਉਨ੍ਹਾ ਦਾ ਕਾਰਜਕਾਲ ਪੂਰ੍ਹਾ ਹੋਣ ਤੋਂ ਪਹਿਲਾਂ ਅਹੁਦਾ ਤਿਆਗਨ ਨੂੰ ਰੋਕ ਦਿੱਤਾ ਸੀ।ਲੱਗਭਗ ਤਿੰਨ ਸਾਲ ਅੰਦਰ ਹੀ ਅਡਵਾਨੀ ਪ੍ਰਤਿ ਸੰਘ ਦਾ ਦ੍ਰਿਸ਼ਟੀਕੋਣ 180 ਡਿਗਰੀ ਘੁੰਮ ਗਿਆ।ਸੰਘ ਦੇ ਦਬਾਅ ਦੇ ਚੱਲਦੇ ਜਿਸ ਨੂੰ ਵੱਡੇ ਬੇਆਬਰੂ ਹੋ ਕੇ ਦਸੰਬਰ 2005 'ਚ ਭਾਜਪਾ ਪ੍ਰਧਾਨ ਅਹੁਦਾ ਛੱਡਣਾ ਪਿਆ ਸੀ,ਅੱਜ ਉਸੇ 81 ਸਾਲਾ ਅਡਵਾਨੀ ਨੂੰ ਸੰਘ ਆਪਣੀ ਭਗਵਾ ਪਾਰਟੀ ਨੂੰ ਸੱਤਾ 'ਚ ਵਾਪਸ ਕਰ ਸਕਣ ਦੀ ਸਭ ਤੋਂ ਵੱਡੀ ਉਮੀਦ ਮੰਨ ਰਿਹਾ ਹੈ।ਸੰਘ ਦੇ ਇਸ ਦਫ਼ਤਰ ਵਾਲੇ ਸ਼ਹਿਰ 'ਚ ਜਿੱਤ ਦਾ ਫਾਰਮੂਲਾ ਲੱਭਣ ਅੱਜ ਤੋਂ ਭਾਜਪਾ ਦੀ ਤਿੰਨ ਦਿਨਾ ਰਾਸ਼ਟਰੀ ਕਾਰਜ ਕਾਰਣੀ ਅਤੇ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਸ਼ੁਰੂ ਹੋਈ।ਅਤੰਦਰੁਸਤ ਹੋ ਜਾਣ ਕਾਰਣ ਵਾਜਪਈ ਦੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਬਾਅਦ ਅਡਵਾਨੀ ਬਿਨ੍ਹਾ ਸ਼ੱਕ ਪਾਰਟੀ ਦੇ ਸਿਖਰ ਨੇਤਾ ਬਣਕੇ ਉੱਭਰੇ ਹਨ।ਪਿੱਛਲੇ ਕੁੱਝ ਮਹੀਨਿਆਂ 'ਚ ਭਾਜਪਾ ਦੇ ਫੀਲ ਗੁੱਡ ਦੇ ਧੁੰਦਲਾ ਜਾਣ ਨਾਲ ਪ੍ਰੇਸ਼ਾਨ ਸੰਘ ਨੇ ਨਾ ਕੇਵਲ ਜਿਨ੍ਹਾ ਮਾਮਲੇ ਨੂੰ ਭੁਲਾ ਕੇ 15ਵੀਂਆ ਲੋਕਸਭਾ ਦੀਆਂ ਚੋਣਾਂ ਦੇ ਲਈ ਅਡਵਾਨੀ ਨੂੰ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਪੂਰ੍ਹਾ ਸਮੱਰਥਨ ਦਿੱਤਾ,ਬਲਕਿ ਚੋਣਾਂ ਦੀ ਰਣਨੀਤੀ ਬਨਾਉਣ ਅਤੇ ਉਮੀਦਵਾਰਾਂ ਦੀ ਚੋਣ 'ਚ ਵੀ ਪੂਰ੍ਹੀ ਛੂਟ ਦਿੱਤੀ।ਸੰਘ ਦਾ ਮੁੜ ਸਮੱਰਥਨ ਪਾਉਣ ਨਾਲ ਉਤਸਾਹਤ ਅਡਵਾਨੀ ਵੀ ਪਾਰਟੀ 'ਚ ਕਿਲਰ ਇੰਸਟੀਕਟ ਜਗਾਉਣ ਦੀ ਜੀਅ ਜਾਨ ਨਾਲ ਕੋਸ਼ਿਸ 'ਚ ਲੱਗੇ ਹੋਏ ਹਨ।

No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris