ਕੋਲਕਾਤਾ(ਭਾਸ਼ਾ), 6 ਫਰਵਰੀ 2009 ( 11:12 IST )
ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਇੱਥੇ ਕਿਹਾ ਕਿ ਵਿਦੇਸ਼ੀ ਸਹਾਇਤਾ ਨਾਲ ਪਾਕਿਸਤਾਨ ਵੱਲੋਂ ਪਰਮਾਣੂ ਕਾਰਖਾਨੇ ਬਨਾਉਣ 'ਤੇ ਭਾਰਤ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ ਕਿਉਂ ਜੋ ਭਾਰਤ ਦੇ ਪਰਮਾਣੂ ਰਿਐਕਟਰ ਪਾਕਿਸਤਾਨ ਮੁਕਾਬਲੇ ਕਿਤੇ ਜਿਆਦਾ ਆਧੁਨਿਕ ਹਨ.ਉਹਨਾਂ ਇੱਥੇ ਕਿਹਾ ਕਿ ਪਾਕਿਸਤਾਨ ਨੇ ਵਿਦੇਸ਼ੀ ਸਹਾਇਤਾ ਨਾਲ ਪਰਮਾਣੂ ਕਾਰਖਾਨੇ ਬਣਾਏ ਹਨ ਅਤੇ ਅਸੀਂ ਖੁਦ ਪਰਮਾਣੂ ਰਿਐਕਟਰਾਂ ਦੀ ਉਸਾਰੀ ਕੀਤੀ ਹੈ.ਸਾਡੇ ਪਰਮਾਣੂ ਕਾਰਖਾਨੇ ਸੰਸਾਰ ਪੱਧਰੀ ਹਨ ਜਿਸ ਕਾਰਣ ਇਹਨਾਂ ਦੀ ਕਿਸੇ ਨਾਲ ਤੁਲਨਾ ਦਾ ਸਵਾਲ ਹੀ ਨਹੀਂ ਹੈ. ਇੱਕ ਹੋਰ ਸਵਾਲ ਬਾਰੇ ਕਾਕੋਦਕਰ ਨੇ ਕਿਹਾ ਕਿ ਅਸੀਂ ਆਪਣੀ ਸੁਰੱਖਿਆ ਦਾ ਬਚਾਅ ਕਰਨਾ ਹੈ ਅਤੇ ਇਸ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹੈ.ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਕਿਹਾ ਕਿ ਪਰਮਾਣੂ ਬਾਲਣ ਦੀ ਸਪਲਾਈ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਧ ਤੋਂ ਵੱਧ ਯੂਰੇਨੀਅਮ ਖਾਨਾਂ ਖੋਲਣ ਲਈ ਕਦਮ ਚੁੱਕੇ ਜਾ ਰਹੇ ਹਨ.
Subscribe to:
Post Comments (Atom)

No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris