Popular Posts

Friday, 13 February 2009

ਮੋਦੀ ਨੇ ਚਿਦੰਬਰਮ 'ਤੇ ਸਾਧਿਆ ਨਿਸ਼ਾਨਾ

ਮੋਦੀ ਨੇ ਚਿਦੰਬਰਮ 'ਤੇ ਸਾਧਿਆ ਨਿਸ਼ਾਨਾ
ਅਹਿਮਦਾਬਾਦ (ਭਾਸ਼ਾ), ਸ਼ੁਕਰਵਾਰ, 13 ਫਰਵਰੀ 2009 ( 10:13 IST )
ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ 'ਤੇ ਅੱਜ ਇੱਕ ਵਾਰ ਫ਼ਿਰ ਨਿਸ਼ਾਨਾ ਸਾਧਦੇ ਹੋਏ ਸੁਆਲ ਕੀਤਾ ਹੈ ਕਿ ਕੇਂਦਰ 'ਚ ਸੱਤਾਰੂੜ੍ਹ ਸੰਯੁਕਤ ਪ੍ਰਗਤੀ ਸ਼ੀਲ ਗਠਬੰਧਨ (ਸਪ੍ਰੰਗ) ਅੱਤਵਾਦ ਨਾਲ ਮੁਕਾਬਲੇ ਲਈ ਵੋਟ ਬੈਂਕ ਦੀ ਰਾਜਨੀਤੀ ਛੱਡੇਗਾ ਜਾਂ ਨਹੀਂ।ਮਣੀਨਗਰ ਵਿਧਾਨਸਭਾ ਖੇਤਰ 'ਚ ਇੱਕ ਨਵੇਂ ਪੁਲਿਸ ਥਾਣੇ ਦੇ ਉਦਘਾਟਨ ਮੌਕੇ 'ਤੇ ਮੋਦੀ ਨੇ ਕਿਹਾ ਹੈ ਕਿ ਮੈਂ ਚਿਦੰਬਰਮ ਤੋਂ ਪੁੱਛਦਾ ਹਾਂ ਕਿ ਕੇਂਦਰ ਸਰਕਾਰ ਅੱਤਵਾਦ ਨਾਲ ਮੁਕਾਬਲੇ ਲਈ ਵੋਟ ਬੈਂਕ ਦੀ ਰਾਜਨੀਤੀ ਕਰਨਾ ਛੱਡੇਗੀ ਜਾਂ ਨਹੀਂ।ਇੱਥੇ ਵਰਨਣਯੋਗ ਹੈ ਕਿ ਮੋਦੀ ਅਤੇ ਚਿਦੰਬਰਮ ਵਿੱਚ ਸ਼ਬਦਾਂ ਦੀ ਜੰਗ ਕੱਲ੍ਹ ਸ਼ੁਰੂ ਹੋਈ ਸੀ।ਚਿਦੰਬਰਮ ਨੇ ਕਿਹਾ ਸੀ ਕਿ ਕਿਤੇ ਮੋਦੀ ਦੇ ਪਾਕਿਸਤਾਨ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈ।ਚਿਦੰਬਰਮ ਦੀ ਟਿੱਪਣੀ 'ਤੇ ਪ੍ਰਤਿਕ੍ਰਿਆ ਵਿਅਕਤ ਕਰਦੇ ਹੋਏ ਮੋਦੀ ਨੇ ਕਿਹਾ ਸੀ ਕਿ ਗ੍ਰਹਿਮੰਤਰੀ ਦੀ ਪਾਕਿਸਤਾਨ ਦੇ ਨਾਲ ਕਿਸ ਪ੍ਰਕਾਰ ਦੀ ਦੋਸਤੀ ਹੈ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਪਾਕਿਸਤਾਨ ਨਾਲ ਲੱਗੀ ਗੁਜਰਾਤ ਦੀ ਸੀਮਾ 'ਤੇ ਬਾੜ ਲਗਾਉਣ ਦਾ ਕੰਮ ਪੂਰ੍ਹਾ ਨਹੀਂ ਕਰਵਾਇਆ ਹੈ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris