Popular Posts

Thursday, 13 August 2009

ਜੰਮੂ, 8 ਅਗਸਤ ਸਿੰਘ (ਸਰਬਜੀਤ ਸਿੰਘ ) - This news is take with the kind help^of www.punjabinewsonline.com

ਜੰਮੂ, 8 ਅਗਸਤ ਸਿੰਘ (ਸਰਬਜੀਤ ਸਿੰਘ )
- ‘‘ਮੈਂ ਲੱਖਾਂ ਸਿ$ਖ ਨੌਜਵਾਨਾਂ ’ਚ ਇਸ਼ਮੀਤ ਸਿੰਘ ਦੀ ਹੀ ਝਲਕ ਦੇਖਦਾ ਹਾਂ ਅਤੇ ਮੇਰੀ ਦਿਲੀ ਤਮੰਨਾ ਹੈ ਕਿ ਗਾਇਕੀ ਦੇ ਉੱਚ ਮੁਕਾਮ ਤੇ ਲੱਖਾਂ ਇਸ਼ਮੀਤ ਸਿੰਘ ਵਰਗੇ ਸਿੱਖ ਨੌਜਵਾਨ ਪਹੁੰਚਣ ’’। ਇਹ ਵਿਚਾਰ ਅੱਜ ਇਸ਼ਮੀਤ ਸਿੰਘ ਫਾਉਂਡੇਸ਼ਨ ਅਤੇ ਪੀ.ਟੀ.ਸੀ ਪੰਜਾਬੀ ਦੇ ਸਾਂਝੇ ਸਹਿਯੋਗ ਨਾਲ ਜੰਮੂ ਵਿਖੇ ‘‘ ਗਾਵਹੁ ਸੱਚੀ ਬਾਣੀ’’ ਦੇ ਸੁਰ-ਪਰੀਖਿਆ ਲਈ ਪਹੁੰਚੇ ਇਸ਼ਮੀਤ ਸਿੰਘ ਦੇ ਪਿਤਾ ਗੁਰਬਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਕਹੇ । ਮਹੰਤ ਬਚਿੱਤਰ ਸਿੰਘ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਈ ਗਈ ‘‘ ਗਾਵਹੁ ਸੱਚੀ ਬਾਣੀ’’ ਦੇ ਸੁਰ-ਪਰੀਖਿਆ ’ਚ ਪਹੁੰਚੇ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੀ.ਟੀ.ਸੀ ਦੇ ਸਹਿਯੋਗ ਨਾਲ ਸਤੰਬਰ ਮਹੀਨੇ ਤੋਂ ਪੀ.ਟੀ.ਸੀ .ਚੈਨਲ ਤੋਂ ਸ਼ੁਰੂ ਹੋ ਰਹੇ ਪ੍ਰੋਗਰਾਮ ਰਿਆਲਟੀ ਸ਼ੋਅ ‘‘ ਗਾਵਹੁ ਸੱਚੀ ਬਾਣੀ’’ ਜਿਹੜਾ ਕਿ ਗੁਰਬਾਣੀ ਦੇ ਅਧਾਰਤ ਹੋਵੇਗਾ ਸ਼ੁਰੂ ਹੋ ਰਿਹਾ ਹੈ । ਇਸੇ ਪ੍ਰੋਗਰਾਮ ਲਈ ਜੰਮੂ ਤੋਂ ਪ੍ਰਤੀਯੋਗੀ ਦੀ ਚੋਣ ਕਰਨ ਆਏ ਹਨ। ਉਨਾਂ ਦੱਸਿਆ ਕਿ ਵੱਖ ਵੱਖ ਪੰਜ ਸਥਾਨਾਂ ਤੇ ਇਸ ਪ੍ਰੋਗਰਾਮ ਲਈ ਸੁਰ ਪਰੀਖਿਆ ਲਈ ਜਾਵੇਗੀ ਇਸ ਦੇ ਪਹਿਲੇ ਚਰਨ ’ਚ 6 ਅਗਸਤ ਨੂੰ ਮੋਹਾਲੀ ਵਿਖੇ ਪ੍ਰੋਗਰਾਮ ਕੀਤਾ ਗਿਆ ਅਤੇ ਅੱਜ ਜੰਮੂ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ । ਉਨਾਂ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ 70 ਤੋਂ ਵੱਧ ਵਿਦਿਅਰਥੀਆਂ ਨੇ ਭਾਗ ਲਿਆ ਹੈ । ਇਸੇ ਤਰਾਂ 11 ਅਗਸਤ ਨੂੰ ਦਿੱਲੀ, 13 ਅਗਸਤ ਨੂੰ ਅੰਮ੍ਰਿਤਸਰ ਅਤੇ 16 ਅਗਸਤ ਨੂੰ ਲੁਧਿਆਣਾ ਵਿਖੇ ‘‘ ਗਾਵਹੁ ਸੱਚੀ ਬਾਣੀ’’ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਸਾਰਿਆਂ ਪ੍ਰੋਗਰਾਮਾਂ ’ਚ 50 ਵਿਧਿਆਰਥੀਆਂ ਨੂੰ ਚੁਣੀਆਂ ਜਾਵੇਗਾ ਅਤੇ ਬਾਦ ’ਚ 12 ਵਿਦਿਆਰਥੀਆਂ ਨੂੰ ਚੁਣ ਕੇ ‘‘ ਗਾਵਹੁ ਸੱਚੀ ਬਾਣੀ’’ ਦਾ ਪ੍ਰੋਗਰਾਮ ਸਤੰਬਰ ਮਹੀਨੇ ਤੋਂ ਪੀ.ਟੀ.ਸੀ .ਚੈਨਲ ਤੋਂ ਸ਼ੁਰੂ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ਼ਮੀਤ ਸਿੰਘ ਨੂੰ ਸੱਚੀ ਸ਼ਰਧਾਜਲੀ ਤਾਂ ਇਹੋ ਹੀ ਹੈ ਕਿ ਉਸ ਵਰਗੇ ਹਜ਼ਾਰਾਂ ਨਹੀਂ ਲੱਖਾਂ ਇਸ਼ਮੀਤ ਗਾਈਕੀ ਦੀ ਦੁਨੀਆਂ ’ਚ ਸਾਬਾਤ ਸੂਰਤ ਰਹਿ ਕੇ ਸਿੱਖੀ ਦੀ ਸ਼ਾਨ ਨੂੰ ਵਧਾਉਣ। ਜੰਮੂ ਵਿਖੇ ਪ੍ਰੋਗਰਾਮ ਕਰਵਾਉਣ ’ਚ ਸਿੱਖ ਨੌਜਵਾਨ ਸਭਾ ਸਿੰਬਲ ਕੈਪ ਅਤੇ ਦਸ਼ਮੇਸ਼ ਯੂਥ ਆਰਗੇਨਾਈਜ਼ੇਸ਼ਨ ਨੇ ਵਿਸ਼ੇਸ਼ ਤੌਰ ਤੇ ਭੂਮਿਕਾ ਨਿਭਾਈ । ਇਸ ਮੌਕੇ ਤੇ ਪ੍ਰੋਗਰਾਮ ਵਿਚ ਜੱਜ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਕਲ ਅਤੇ ਰਵਿੰਦਰ ਸਿੰਘ ਸੰਗੀਤ ਨਿਰਦੇਸ਼ਕ (ਸਤਿ ਸ੍ਰੀ ਅਕਾਲ) , ਤਾਬਲਾ ਅਤੇ ਹਰਮੋਨੀਅਮ ਵਾਦਕ ਅਨਿਕਬਰ ਸਿੰਘ ਅਤੇ ਮਨਬੀਰ ਸਿੰਘ ਹਾਜ਼ਰ ਸਨ ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris