Popular Posts

Saturday, 11 July 2009

Germany News from kukarpindiamedia.com ਜਰਮਨੀ ਵਿੱਚ ਯੂਥ ਵਿੰਗ ਦੀ ਕਾਰਜਪ੍ਰਣਾਲੀ (ਢਾਂਚੇ) ਦਾ ਐਲਾਨ ਜਲਦ ਹੀ Jarmany-7 Julai ਸ਼੍ਰੋਮਣੀ ਅਕਾਲੀ ਦਲ ਦੇ ਐਂਨ. ਆਰ. ਆਈ. ਵਿੰਗ ਦੀ ਕਾਰਜਪ੍ਰਣਾਲੀ (ਢਾਂਚੇ) ਦੇ

ਜਰਮਨੀ ਵਿੱਚ ਯੂਥ ਵਿੰਗ ਦੀ ਕਾਰਜਪ੍ਰਣਾਲੀ (ਢਾਂਚੇ) ਦਾ ਐਲਾਨ ਜਲਦ ਹੀ PRINT ਈ ਮੇਲ

Germany

ਸ਼੍ਰੋਮਣੀ ਅਕਾਲੀ ਦਲ ਦੇ ਐਂਨ. ਆਰ. ਆਈ. ਵਿੰਗ ਦੀ ਕਾਰਜਪ੍ਰਣਾਲੀ (ਢਾਂਚੇ) ਦੇ ਐਲਾਨ ਤੋ ਬਾਅਦ ਵਿੰਗ ਦੇ ਯੂਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਯੂਥ ਦੀਆਂ ਸਾਰੀਆਂ ਸਟੇਟਾਂ ਅਤੇ ਜਿਲਿਆਂ ਦੀ ਕਾਰਜਪ੍ਰਣਾਲੀ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿੰਗ ਦੇ ਪ੍ਰਧਾਨ ਅਤੇ ਗੁਰੂਦੁਵਾਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਦੇ ਮੁੱਖ ਸੇਵਾਦਾਰ ਸ੍ਰ. ਰਣਜੀਤ ਸਿੰਘ ਬਾਜਵਾ ਨੇ ਇੱਕ ਫੈਕਸ ਸਨੇਹੇ ਰਾਹੀ ਦਿੱਤਾ। ਉਹਨਾਂ ਕਿਹਾ ਕਿ ਨੌਜਵਾਨ ਵੀਰਾਂ ਨੂੰ ਇਕੱਤਰ ਕਰਨ ਲਈ ਅਤੇ ਵਿਦੇਸ਼ਾਂ ਵਿੱਚ ਐਂਨ. ਆਰ. ਆਈ. ਵੀਰਾਂ ਨੂੰ ਆ ਰਹੀਆਂ ਦਰਪੇਸ਼ ਮੁਕਸ਼ਲਾਂ ਦੇ ਹੱਲ ਲਈ ਉਹ ਹਰ ਮੁਮਕਨ ਕੋਸ਼ਿਸ਼ ਕਰਨਗੇ। ਅਕਾਲੀ ਦਲ ਦੇ ਚੇਅਰਮੈਨ ਸ੍ਰ. ਬਲਜੀਤ ਸਿੰਘ ਭੁੱਲਰ, ਪ੍ਰਧਾਨ ਸ੍ਰ. ਦਲਵੀਰ ਸਿੰਘ ਕੁੱਕੜਪਿੰਡੀਆ ਅਤੇ ਸਕੱਤਰ ਜਨਰਲ ਸ੍ਰ. ਜਸਵੀਰ ਸਿੰਘ ਬਰਾੜ ਲੰਗੇਆਣਾਂ ਨਾਲ ਲਗਾਤਾਰ ਸੰਪਰਕ ਜਾਰੀ ਹੈ। ਜਿਸ ਤਰਾਂ ਅਕਾਲੀ ਦਲ ਦੇ ਵਿੰਗ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਪਿਛਲੇ ਦਿਨਾਂ ਵਿੱਚ ਸਾਰੇ ਸੂਬਿਆਂ ਅਤੇ ਜਿਲ੍ਹਿਆਂ ਦੀ ਕਾਰਜਪ੍ਰਣਾਲੀ (ਢਾਂਚੇ) ਦਾ ਐਲਾਨ ਕੀਤਾ ਗਿਆ ਹੈ ਉਸੇ ਤਰਾਂ ਹੀ ਯੂਥ ਵਿੰਗ ਅਕਾਲੀ ਦਲ ਦੀ ਕਾਰਜਪ੍ਰਣਾਲੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਚੱਲੇਗਾ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਜਰਮਨੀ ਵਿੱਚ ਇਕ ਸ਼ਕਤੀਸ਼ਾਲੀ ਵਿੰਗ ਹੋਦ ਵਿੱਚ ਆਇਆ ਹੈ। ਜਿਸ ਤੋ ਬੌਖਲਾਹਟ ਵਿੱਚ ਆਕੇ ਕੁੱਝ ਵੀਰ ਆਪਣਾਂ ਦਿਮਾਗੀ ਸੰਤੁਲਨ ਗਵਾ ਬੈਠੇ ਹਨ। ਜਿਸ ਕਰਕੇ ਤਰਾਂ ਤਰਾਂ ਦੀਆਂ ਗਲਤ ਅਫਵਾਹਾਂ ਫੈਲਾਅ ਰਹੇ ਹਨ। ਭਾਈ ਰਣਜੀਤ ਸਿੰਘ ਬਾਜਵਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਅਫਵਾਹਾਂ ਤੋ ਦੂਰ ਰਹਿਣ। ਅਸੀ ਸਾਰੇ ਰਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਵਚਨਬੰਧ ਹਾਂ। ਜਰਮਨੀ ਵਿੱਚ ਜੋ ਵੀਰ ਆਪੋ ਆਪਣੇ ਤਰੀਕੇ ਨਾਲ ਪੰਥ ਦੀ ਸੇਵਾ ਕਰ ਰਹੇ ਹਨ ਅਸੀ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਅਸੀ ਤਨ, ਮਨ, ਧਨ ਨਾਲ ਪਾਰਟੀ ਦੀ ਸੇਵਾ ਕਰਾਂਗੇ। ਹਾਈ ਕਮਾਂਡ ਵੱਲੋ ਉਹਨਾਂ ਨੂੰ ਜੋ ਸੇਵਾ ਲਾਈ ਜਾਵੇਗੀ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਤਰਾਂ ਪੰਜਾਬ ਅੰਦਰ ਨੌਜਵਾਨ ਵੀਰਾਂ ਦਾ ਅਕਾਲੀ ਦਲ ਨੂੰ ਬੜਾ ਸਹਿਯੋਗ ਹੈ ਉਸੇ ਤਰਾਂ ਹੀ ਯੂਥ ਵਿੰਗ ਵੀ ਇਕ ਕੜੀ ਵਾਂਗ ਸਮੇ ਅਨੁਸਾਰ ਹਰ ਤਰਾਂ ਯੋਗਦਾਨ ਪਾਵੇਗਾ। ਪੰਜਾਬ ਵਿੱਚ 3 ਅਗਸਤ 2009 ਨੂੰ ਹਲਕਾ ਕਾਹਨੂੰਵਾਨ (ਗੁਰਦਾਸਪੁਰ), ਬਨੂੜ (ਰੋਪੜ) ਅਤੇ ਜਲਾਲਾਬਾਦ (ਫਿਰੋਜਪੁਰ) ਅੰਦਰ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਯੂਥ ਵਿੰਗ ਅਹਿਮ ਯੋਗਦਾਨ ਪਾਏਗਾ। ਇਸ ਸਬੰਧੀ ਪਾਰਟੀ ਹਾਈ ਕਮਾਂਡ ਨਾਲ ਉਹਨਾਂ ਦਾ ਸੰਪਰਕ ਲਗਾਤਾਰ ਜਾਰੀ ਹੈ। ਇਹਨਾਂ ਤਿੰਨਾਂ ਹਲਕਿਆਂ ਅੰਦਰ ਅਕਾਲੀ ਪਾਰਟੀ ਭਾਰੀ ਬਹੁਮੱਤ ਨਾਲ ਚੋਣਾਂ ਜਿੱਤੇਗਾ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris