Popular Posts

Tuesday, 19 May 2009

ਤਮਿਲਾਂ ਦੀ ਓਬਾਮਾ ਨੂੰ ਅਪੀਲ

ਤਮਿਲਾਂ ਦੀ ਓਬਾਮਾ ਨੂੰ ਅਪੀਲ
ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 19 ਮਈ 2009 ( 16:08 IST )

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਸ਼੍ਰੀਲੰਕਾ ਦੇ ਯੁੱਧ ਖੇਤਰ 'ਚ ਫੱਸੇ ਤਮਿਲਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾਉਣ ਲਈ ਅੱਜ ਹਜ਼ਾਰਾਂ ਤਮਿਲਾਂ ਨੇ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਕੀਤਾ।

ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਤਮਿਲਾਂ ਨੇ ਆਪਣੇ ਹੱਥਾਂ 'ਚ ਬੈਨਰ ਅਤੇ ਪੋਸਟਰ ਲਏ ਹੋਏ ਸਨ,ਜਿਨ੍ਹਾ 'ਤੇ ਲਿਖਿਆ ਸੀ ਕਿ ਓਬਾਮਾ ਹੀ ਹੁਣ ਉਨ੍ਹਾ ਦੀ ਇੱਕ ਮਾਤਰ ਆਸ਼ਾ ਸਨ।ਉਨ੍ਹਾ ਨੇ ਓਬਾਮਾ ਨੂੰ ਉਨ੍ਹਾ ਦਾ ਪਿੱਛਲੇ ਹਫ਼ਤੇ ਦਾ ਉਹ ਬਿਆਨ ਯਾਦ ਦਿਵਾਇਆ ਕਿ ਜਿਸ ਵਿੱਚ ਉਨ੍ਹਾ ਨੇ ਕਿਹਾ ਸੀ ਕਿ ਤਮਿਲ ਛਾਪਾਮਾਰਾਂ ਨੇ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ ਸੀ।

ਜੇਰਾਰਡ ਫ੍ਰਾਂਸਿਸ ਨੇ ਆਰੋਪ ਲਗਾਇਆ ਹੈ ਕਿ ਲਿੱਟੇ ਦੀ ਆਪਣੇ ਹਥਿਆਰ ਸੁੱਟਣ ਦੀ ਘੋਸ਼ਣਾ ਬਾਅਦ ਵੀ ਸ਼੍ਰੀਲੰਕਾ ਦੀ ਸਰਕਾਰ ਦਾ ਨਿਰਦੋਸ਼ਾਂ ਨੂੰ ਮਾਰਨ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ।ਇਸ ਦੌਰਾਨ ਤਮਿਲ ਵਰਕਰਾਂ ਦਾ ਇੱਕ ਦਲ ਕੈਪੀਤਲ ਹਿਲ ਜਾ ਕੇ ਸਾਂਸਦਾਂ ਨੂੰ ਵੀ ਮਿਲਿਆ ਅਤੇ ਉਨ੍ਹਾ ਨੂੰ ਵਾਸਤਵਿਕ ਸਥਿੱਤੀ ਦੀ ਜਾਣਕਾਰੀ ਦਿੱਤੀ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris