ਇੰਡੀਅਨ ਅਬੈਂਸੀ ਪੈਰਿਸ ਵਿੱਚ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ
ਫਰਾਂਸ (ਪੈਰਿਸ) 26 ਜਨਵਰੀ 2011 (ਧਰਮਵੀਰ ਨਾਗਪਾਲ) ਇੰਡੀਅਨ ਅਬੈਂਸੀ ਪੈਰਿਸ-75016 ਵਿੱਚ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਰਾਜਦੂਤ ਮਿ. ਰੰਜਨ ਮਿਥਾਈ ਜੀ ਨੇ ਅਦਾ ਕੀਤੀ।ਉਹਨਾਂ ਨਾਲ ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੇ ਚੀਫ ਕਮਾਂਡਰ ਵੀ ਮੌਜੂਦ ਸਨ ਤੇ ਭਾਰਤ ਦੇਸ਼ ਦੇ ਪਿਆਰੇ ਝੰਡੇ ਨੂੰ ਸਲਾਮੀ ਦਿੱਤੀ। ਰਾਸ਼ਟਰੀ ਗੀਤ ਜਨ ਗਣ ਮਣ ਤੋਂ ਬਾਅਦ ਮਿ. ਰੰਜਨ ਮਿਥਾਈ ਜੀ ਨੇ ਭਾਰਤ ਦੇ ਰਾਸ਼ਟਰਪਤੀ ਮੈਡਮ ਪ੍ਰਤਿਭਾ ਦੇਵੀ ਸਿੰਘ ਜੀ ਪਾਟਿਲ ਵਲੋਂ ਭੇਜਿਆ ਗਿਆ ਸੰਦੇਸ਼ ਵੀ ਆਪਣੇ ਭਾਸ਼ਣ ਸਮਾਰੋਹ ਵਿੱਚ ਸੁਣਾਇਆਂ ਅਤੇ ਸਾਰੇ ਆਏ ਹੋਏ ਫਰਾਂਸ ਦੇ ਮਹਿਮਾਨਾ ਤੇ ਦੇਸ਼ ਪ੍ਰਮੀਆਂ ਨੂੰ ਗਣਤੰਤਰਤਾ ਦਿਵਸ ਦੀ ਹਾਰਦਿਕ ਸ਼ੁੱਭਕਾਮਨਾਵਾ ਦਿੱਤੀਆ ਅਤੇ ਸ਼ੇਅਰ ਅਰਜ ਕਰਦੇ ਹੋਏ ਕਿਹਾ ਕਿ
ਮੰਜਿਲ ਕੋ ਪੜਾਉ ਅਤੇ
ਪੜਾਉ ਕੋ ਮੰਜਿਲ ਸਮਝਤੇ ਹੈ ਲੋਕ
ਅਗਰ ਪੜਾਉ ਕੋ ਮੰਜਿਲ ਜਾਨੇ
ਤੋਂ ਬਾਤ ਬਨਤੀ ਹੈ।
ਉਹਨਾਂ ਨੇ ਕਿਹਾ ਕਿ ਭਾਰਤ ਦੇ 62ਵੇਂ ਗਣਤੰਤਰ ਦਿਵਸ ਸਮੇਂ ਦੇਸ਼ ਦੇ ਕੌਨੇ ਕੌਨੇ ਵਿੱਚ ਬਸੇ ਹੋਏ ਅਤੇ ਵਿਦੇਸ਼ਾ ਵਿੱਚ ਰਹਿਣ ਵਾਲੇ ਸਾਰੇ ਭਾਰਤੀਆ ਨੂੰ ਸ਼ੁਭਕਾਮਨਾਵਾਂ ਤੇ ਅਭਿਨੰਦਨ ਕਰਦੇ ਹਨ ਅਤੇ ਸਾਡੀਆ ਸੀਮਾਵਾ ਤੇ ਤੈਨਾਤ ਹਥਿਆਰ ਬੰਦ ਸੈਨਾ,ਬੀ ਐਸ ਐਫ ਅਤੇ ਦੇਸ਼ ਅੰਦਰ ਸੁਰਖਿਆ ਲਈ ਤੈਨਾਤ ਜਵਾਨਾਂ ਦਾ ਉਹ ਵਿਸ਼ੇਸ ਤੌਰ ਤੇ ਆਪਣੀਆ ਸ਼ੁੱਭਕਾਮਨਾਵਾਂ ਦਿੰਦੇ ਹਨ ਅਤੇ ਭਾਰਤ ਦੇਸ਼ ਦੇ ਰਾਸ਼ਟਰਪਤੀ ਵਲੋਂ ਰਾਸ਼ਟਰ ਦੇ ਨਿਰਮਾਣ ਦੀ ਪ੍ਰਤੀਕ੍ਰਿਆ ਵਿੱਚ ਯੋਗਦਾਨ ਦੇਣ ਲਈ ਸਮੂਹ ਸਮਾਜ ਦੇ ਹਰੇਕ ਵਰਗ ਦੇ ਸਾਰੇ ਨਾਗਰਿਕਾ ਦਾ ਉਹ ਧੰਨਵਾਦ ਕਰਦੇ ਹਨ।
ਮਿ. ਮਿਥਾਈ ਜੀ ਨੇ ਕਿਹਾ ਕਿ 26 ਜਨਵਰੀ ਦਾ ਦਿਹਾੜਾ ਇਕ ਬਹੁਤ ਮਹੱਤਵ ਰੱਖਦਾ ਹੈ ਤੇ ਇਸ ਦਿਨ ਹੀ ਅਸੀ ਆਜਾਦ ਭਾਰਤ ਦਾ ਉੱਤਸਵ ਮਨਾਉਂਦੇ ਹਾਂ ਜੋ ਕਿ ਨਿਆਂ ਅਤੇ ਸਮਾਨਤਾ ਦਾ ਗਣਤੰਤਰ ਹੈ ਅਤੇ ਇਸੇ ਦਿਨ ਹੀ ਇਹੋ ਜਿਹਾ ਮਹਾਨ ਭਾਰਤ ਪ੍ਰਦਾਨ ਕਰਨ ਲਈ ਆਜਾਦੀ ਲਈ ਆਪਣੀਆ ਪਿਆਰੀਆ ਪਿਆਰੀਆ ਜਾਨਾਂ ਕੁਰਬਾਨ ਕਰਨ ਵਾਲੇ ਵੀਰਾਂ ਨੂੰ ਵੀ ਸ਼ਰਧਾਂਜਲੀਆ ਭੇਂਟ ਕਰਦੇ ਹਾਂ ਜਿਨਾਂ ਨੇ ਭਾਰਤ ਦੇ ਨਿਰਮਾਣ ਲਈ ਕੁਰਬਾਨੀਆ ਦਿੱਤੀਆ ਅਤੇ ਇਹ ਦਿਨ ਦੇਸ਼ ਦੀ ਤੱਰਕੀ, ਏਕਤਾ,ਸ਼ਾਂਤੀ,ਭਾਈਚਾਰਾ ਬਣਾਉਣ ਦਾ ਪ੍ਰਤੀਕ ਹੈ ਤੇ ਇਸ ਸਮੇਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀ ਕਿਸ ਦਿਸ਼ਾ ਵੱਲ ਅਗੇ ਵੱਧ ਰਹੇ ਹਾਂ ਤੇ ਸਾਨੂੰ ਭਾਰਤ ਦੀ ਖੁਸ਼ਹਾਲੀ ਅਤੇ ਸਫਲਤਾ ਲਈ ਫਖਰ ਹੈ।ਭਾਰਤ ਦੀ ਸਥਿਰਤਾ ਤੇ ਹੋਰ ਵਧੇਰੇ ਤਰੱਕੀ ਲਈ ਉਹਨਾਂ ਭਾਰਤੀ ਅੰਤਰਰਾਸ਼ਟਰੀ ਹਰ ਤਰਾਂ ਦੇ ਮੈਂਬਰਾਂ ਦੇ ਸਹਿਯੋਗ ਅਤੇ ਗਲਬਾਤ ਲਈ ਬਹੁਤ ਜਰੂਰੀ ਦੱਸਦੇ ਹੋਏ ਕਿਹਾ ਕਿ ਅੱਜ ਸੰਸਾਰ ਭਰ ਵਿੱਚ ਭਾਰਤ ਦੀ ਤਰੱਕੀ ਤੇ ਅੰਤਰਰਾਸ਼ਟਰੀ ਲੋਕਾਂ ਦੀ ਨਜਰ ਹੈ ਜਦਕਿ ਭਾਰਤ, ਸੰਯੁਕਤ ਰਾਸ਼ਟਰ ਸੁਰਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਰੂਪ ਵਿੱਚ ਆਪਣਾ ਪਦ ਸੰਭਾਲ ਰਿਹਾ ਹੈ ਅਤੇ ਆਂਤਕਵਾਦ ਦੇ ਖਿਲਾਫ ਸਾਂਝੇ ਤੇ ਵਿਵਹਾਰਿਕ ਤੌਰ ਤੇ ਕਾਰਵਾਈਆ ਕਰਨ ਲਈ ਭਾਰਤ ਆਪਣੇ ਯਤਨਾ ਨੂੰ ਹੋਰ ਤੇਜ ਕਰੇਗਾ ਅਤੇ ਹਰੇਕ ਵਿਸ਼ਿਆ ਤੇ ਭਾਰਤ ਆਪਣੀ ਪੂਰੀ ਜਿੰਮੇਵਾਰੀ ਨਾਲ ਕੰਮ ਕਰੇਗਾ। ਭਾਰਤੀ ਰਾਜਦੂਤ ਨੇ ਕਿਹਾ ਕਿ ਪਿਛਲੇ ਕੁਝ ਸਾਲਾ ਦੌਰਾਨ ਬਹੁਤ ਸਾਰੀਆ ਘਟਨਾਵਾਂ ਤੋਂ ਸਾਨੂੰ ਸਿਖਿਆ ਮਿਲੀ ਹੈ ਕਿ ਸਾਨੂੰ ਦੇਸ਼ ਦੇ ਬੁਨਿਆਦੀ ਮੁਲਾਂ ਦਾ ਪਾਲਨ ਕਰਨਾ ਹੈ ਅਤੇ ਸਾਨੂੰ ਮਿਲਜੁੱਲ ਕੇ ਇਹੀ ਹਿੰਮਤ ਜਾਰੀ ਰੱਖਣੀ ਹੈ ਜੀਵੇਂ
ਦਯਾ, ਅਹਿੰਸਾ, ਪ੍ਰੇਮ ਭਾਵ ਦੀ
ਸਦਾ ਤ੍ਰਿਵੇਣੀ ਬਹੇ
ਇਸ ਕਾਮਨਾ ਦੇ ਨਾਲ ਮਿ. ਰੰਜਨ ਮਿਥਾਈ ਜੀ ਨੇ ਸਤਿਕਾਰਯੋਗ ਭਾਰਤ ਦੇ ਰਾਸ਼ਟਰਪਤੀ ਮੈਡਮ ਪ੍ਰਤਿਭਾ ਦੇਵੀ ਸਿੰਘ ਜੀ ਪਾਟਿਲ ਵਲੋਂ ਵੀ ਦੇਸ਼ ਵਾਸੀਆ ਅਤੇ ਵਿਦੇਸ਼ੀ ਨਾਗਰਿਕਾ ਨੂੰ ਵੀ ਭਾਰਤ ਦੇ 62ਵੇਂ ਗਣਤੰਤਰਾ ਦਿਵਸ ਦੀਆ ਹਾਰਦਿਕ ਸ਼ੁੱਭਕਾਮਨਾਵਾ ਦਿਤੀਆ।
ਇਸ ਸਮੇਂ ਭਾਰਤ ਦੇ ਚਾਰ ਦਿਸ਼ਾਵਾਂ ਦੇ ਸਟੇਟਾ ਵਲੋਂ ਭਾਰਤੀ ਨਾਗਰਿਕ, ਇੰਡੀਅਨ ਅਬੈਂਸੀ ਪੈਰਿਸ ਤੋਂ ਮੈਡਮ ਗਾਯਤਰੀ ਜੀ ਸਤਿਕਾਰ ਯੋਗ ਡੀ ਸੀ ਐਮ ਸਾਹਿਬ, ਮੈਡਮ ਨਿਮਰਤਾ ਕੁਮਾਰ ਜੀ ਤੇ ਮਿ. ਰੈਭਵ ਜੀ ਐਂਡ ਇੰਫੋਰਮੇਸ਼ਨ ਤੇ ਕੱਲਚਰਲ ਡਿਪਾਰਟਮੈਂਟ, ਮਿ. ਕਲਿਆਨ ਸਿੰਘ ਚੀਫ ਕਾਉਂਸਲਰ ਪਾਸਪੋਰਟ ਵਿੰਗ,ਮਿ. ਅਲੋਕ ਭਟਨਾਗਰ, ਮੈਸ਼ਰਜ ਵਿਜੈ ਖੰਡੂਜਾ ਸੈਕੰਡ ਸੈਕਟਰੀ ਤੇ ਅਬੈਂਸੀ ਦਾ ਪੂਰਾ ਸਟਾਫ,ਮੈਸ਼ਰਜ ਵਿਮਲ ਐਂਡ ਵੀਨਾ ਖੋਸਲਾ, ਮਿ. ਬਨੌਆ ਜੀ ਪ੍ਰਧਾਨ ਗੋਪੀੳ ਅਤੇ ਇੰਡੀਅਨ ਉਵਰਸ਼ੀਜ ਕਾਂਗ੍ਰੇਸ ਫਰਾਂਸ, ਮਿ. ਹਰਵਿੰਦਰ ਕੁਮਾਰ ਸਹਿਗਲ ਪ੍ਰਧਾਨ ਗੁਰੂ ਰਵਿਦਾਸ ਭਵਨ ਸਭਾ ਪੈਰਿਸ, ਮਿ. ਦਰਸ਼ਨ ਰਾਮ ਜੀ ਭਾਈਆ, ਮਿ. ਸਤਪਾਲ ਸੰਤੋਖਪੁਰੀ ਕਵਿ, ਮਿ. ਧਰਮਪਾਲ ਸਮਾਜ ਸੇਵੀ, ਸ੍ਰ ; ਲੱਖਵਿੰਦਰ ਸਿੰਘ ਜਲੰਧਰ,ਮਿ. ਕਾਲੀ ਗੋਦੀਵਾਲਾ ਐਸ ਐਨ ਐਸ ਇੰਟਰਨੈਸ਼ਨਲ, ਸ੍ਰ ; ਬਲਵੀਰ ਸਿੰਘ ਪਟਿਆਲਾ, ਸ੍ਰੀ ਭਜਨ ਸ਼ੌਰੀ ਜੀ ਮਿਉਜਿਸ਼ੀਅਨ, ਮਿ ; ਦਿਆਲ ਸ਼ਰਮਾ ਜੀ, ਮਿ. ਹਾਜਿਲ ਦੇ ਇਲਾਵਾ ਬਹੁਤ ਸਾਰੇ ਦੇਸ਼ ਪ੍ਰੇਮੀ ਮੌਜੂਦ ਸਨ।ਇੰਡੀਅਨ ਅਬੈਂਸੀ ਪੈਰਿਸ ਵਲੋਂ ਚਾਹ, ਜੂਸ ਅਤੇ ਮਿਠਾਈਆਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।
Thursday, 27 January 2011
Subscribe to:
Posts (Atom)