Popular Posts

Sunday, 12 July 2009

ਮੈਟ੍ਰੋ ਰੇਲ ਪੁਲ ਹਾਦਸੇ 'ਚ ਪੰਜ ਮਰੇ,15 ਜ਼ਖਮੀ ਨਵੀਂ ਦਿੱਲੀ, ਐਤਵਾਰ, 12 ਜੁਲਾਈ 2009( 13:04 IST ) ਵਾਰਤਾ ਦੱਖਣੀ ਦਿੱਲੀ ਦੇ ਜਮਰੂਦਪੁਰ 'ਚ ਅੱਜ ਸਵੇਰੇ ਦਿੱਲੀ ਮੈਟ੍ਰੋ ਰੇਲ ਨਿਗਮ ਦੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗ ਜਾਣ ਨਾਲ ਪੰਜ

ਮੈਟ੍ਰੋ ਰੇਲ ਪੁਲ ਹਾਦਸੇ 'ਚ ਪੰਜ ਮਰੇ,15 ਜ਼ਖਮੀ
ਵਾਰਤਾ
ਦੱਖਣੀ ਦਿੱਲੀ ਦੇ ਜਮਰੂਦਪੁਰ 'ਚ ਅੱਜ ਸਵੇਰੇ ਦਿੱਲੀ ਮੈਟ੍ਰੋ ਰੇਲ ਨਿਗਮ ਦੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗ ਜਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗ।ਜ਼ਖਮੀਆਂ 'ਚ ਨੌ ਦੀ ਹਾਲਤ ਗੰਭੀਰ ਹੈ।

ਮੈਟ੍ਰੋ ਰੇਲ ਦੇ ਬੁਲਾਰੇ ਅਨੁਜ ਦਿਆਲ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹ।ਉਨ੍ਹਾ ਨੇ ਦੱਸਿਆ ਹੈ ਕਿ ਘਟਨਾ ਸਵੇਰੇ ਪੰਜ ਵੱਜੇ ਇੱਕ ਲਾਂਚਿੰਗ ਗਾਰਟਰ ਦੇ ਅਸੰਤੁਲਨ ਕਾਰਣ ਨਿਰਮਾਣ ਅਧੀਨ ਪਲ ਦਾ ਹਿੱਸਾ ਡਿੱਗਣ ਨਾਲ ਹੋਈ।

ਦਿਆਲ ਨੇ ਦੱਸਿਆ ਹੈ ਕਿ ਮੈਟ੍ਰੋ ਦੇ ਪ੍ਰਬੰਧ ਨਿਦੇਸ਼ਕ ਈ.ਸ਼੍ਰੀਧਰਨ ਇਸ ਸਮੇਂ ਬੈਂਗਲੌਰ 'ਚ ਹੈ ਅਤੇ ਉਹ ਵਾਪਸ ਦਿੱਲੀ ਆ ਰਹੇ ਹਨ ਅਤੇ ਘਟਨਾ ਸਥਾਨ ਦਾ ਨਿਰੀਖਣ ਕਰਨਗੇ।

ਉਨ੍ਹਾ ਨੇ ਦੱਸਿਆ ਹੈ ਕਿ ਦੁਰਘਟਨਾ 'ਚ ਜ਼ਖਮੀ 15 ਲੋਕਾਂ ਨੂੰ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾ (ਏਮਜ਼) ਲਿਜਾਇਆ ਗਿਆ,ਜਿੱਥੇ ਤਿੰਨ ਦੀ ਮੌਤ ਹੋ ਗ।ਇਸ ਦੇ ਇਲਾਵਾ ਦੋ ਵਿਅਕਤੀ ਮਲਬੇ 'ਚ ਫੱਸੇ ਹੋਏ ਹ।ਉਨ੍ਹਾ ਦੀ ਮੌਤ ਹੋ ਚੁੱਕੀ ਹ।ਇਨ੍ਹਾ ਦੋਨਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਕੰਮ ਜ਼ਾਰੀ ਹੈ।

ਬੁਲਾਰੇ ਨੇ ਦੱਸਿਆ ਹੈ ਕਿ ਘਟਨਾ ਦੇ ਸਮੇਂ ਉੱਥੇ 30 ਆਦਮੀ ਕੰਮ ਕਰ ਰਹੇ ਸਨ,ਜਿਸ ਵਿੱਚ 20 ਇਸ ਘਟਨਾ ਤੋਂ ਪ੍ਰਭਾਵਤ ਹੋਏ ਹ।ਉਨ੍ਹਾ ਨੇ ਦੱਸਿਆ ਹੈ ਕਿ 12 ਜ਼ਖਮੀ ਏਮਜ਼ 'ਚ ਭਰਤੀ ਹ।ਇਸ ਵਿੱਚ ਨੌ ਦੀ ਹਾਲਤ ਗੰਭੀਰ ਹ।ਇਸ ਦੇ ਇਲਾਵਾ ਦੋ ਨੂੰ ਮੂਲਚੰਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਇੱਕ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗ।ਇੱਕ ਨੂੰ ਹਲਕੀ ਸੱਟ ਆਈ ਹ।ਇੱਕ ਹੋਰ ਜ਼ਖਮੀ ਨੂੰ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ,ਉਸ ਨੂੰ ਵੀ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris