Popular Posts

Thursday, 15 April 2010

Surjit Bindrakhiya | ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦਿਆਂ...

Surjit Bindrakhiya ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦਿਆਂ...
ਹਰਦੀਪ ਕੌਰ
ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦਿਆਂ...
ਅੱਜ 15 ਅਪ੍ਰੈਲ ਨੂੰ ਜਨਮਦਿਨ 'ਤੇ ਵਿਸ਼ੇਸ਼
-->
ਆਪਣੇ ਗੀਤਾਂ ਰਾਹੀਂ ਲੋਕ ਗਾਇਕ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬ ਦੇ ਸਿਰਮੌਰ ਗਾਇਕਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਆਪਣੀ ਗਾਇਣ ਸ਼ੈਲੀ ਦੇ ਨਾਲ-ਨਾਲ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ। ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜਿਲ੍ਹਾ ਰੋਪੜ (ਰੂਪਨਗਰ) ਦੇ ਇੱਕ ਪਿੰਡ ਬਿੰਦਰਖ ਵਿੱਚ ਹੋਇਆ ਸੀ। ਸੁਰਜੀਤ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ ਜੀ, ਪਤਨੀ ਪ੍ਰੀਤ ਅਤੇ ਦੋ ਬੱਚੇ ਮੁਹਾਲੀ ਵਿੱਚ ਰਹਿ ਰਹੇ ਹਨ। ਇਹਨਾਂ ਦੇ ਪਿਤਾ ਜੀ ਸ੍ਰ. ਸੁੱਚਾ ਸਿੰਘ ਪਹਿਲਵਾਨ ਇਲਾਕੇ ਦੇ ਇੱਕ ਮਸ਼ਹੂਰ ਪਹਿਲਵਾਨ ਮੰਨੇ ਜਾਂਦੇ ਸਨ, ਅਤੇ ਸੁਰਜੀਤ ਨੇ ਵੀ ਬਚਪਨ ਵਿੱਚ ਪਹਿਲਵਾਨੀ ਅਤੇ ਕਬੱਡੀ ਦਾ ਰੱਜ ਕੇ ਆਨੰਦ ਮਾਣਿਆ। ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ ਵਿੱਚ ਲਗਭਗ 32 ਸੋਲੋ ਆਡਿਉ ਕੈਸਿਟਾਂ ਆਪਣੀ ਆਵਾਜ਼ ਵਿੱਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਹਨਾਂ ਦੀ ਅਸਲੀ ਪਛਾਣ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਤੋਂ ਹੋਈ ਜੋ ਕਿ 1994 ਵਿੱਚ ਬੀਬੀਸੀ ਦੇ ਟੌਪ ਦਸ ਗਾਣਿਆਂ ਵਿੱਚ ਪਹੁੰਚਿਆ। ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ ਵਿੱਚ ਫੈਲ ਗਈ। ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਨੇ ਸੁਰਜੀਤ ਦੇ ਗੀਤਾਂ ਨੂੰ ਪਸੰਦ ਕੀਤਾ। ਸੰਗੀਤਕਾਰ ਅਤੁਲ ਸ਼ਰਮਾ ਦਾ ਸੰਗੀਤ, ਸ਼ਮਸ਼ੇਰ ਸੰਧੂ ਦੇ ਗੀਤ ਅਤੇ ਸੁਰਜੀਤ ਬਿੰਦਰਖੀਆ ਦੀ ਆਵਾਜ਼ ਇਹ ਤਿੰਨੋ ਮਿਲ ਕੇ ਤਾਂ ਗਾਣੇ ਨੂੰ ਅੰਬਰੀਂ ਝੂਮਣ ਲਗਾ ਦਿੰਦੇ ਸਨ। ਸੁਰਜੀਤ ਦੇ ਸਾਰੇ ਭੰਗੜਾ ਗੀਤਾਂ ਦੀ ਤਰਜ ਸੁਣ ਕੇ ਹੀ ਸਰੋਤਿਆਂ ਦਾ ਦਿਲ ਨੱਚਣ ਲੱਗ ਜਾਂਦਾ ਸੀ। ਸੁਰਜੀਤ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਪੌਪ ਦੇ ਵਿਚਕਾਰ ਹਮੇਸ਼ਾ ਇੱਕ ਸੰਤੁਲਨ ਬਣਾ ਕੇ ਰੱਖਿਆ। ਸੁਰਜੀਤ ਬਿੰਦਰਖੀਆ ਦੇ 'ਦੁੱਪਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਕੀ ਦੁਖਦਾ ਭਰਜਾਈਏ', 'ਛਮਕ ਜਿਹੀ ਮੁਟਿਆਰ', 'ਮੁਖੜਾ ਦੇਖ ਕੇ', 'ਵੰਗ ਵਰਗੀ ਕੁੜੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਫੁੱਲ ਕੱਢਦਾ ਫੁਲਕਾਰੀ', 'ਲੱਭ ਕਿਤੋ ਭਾਬੀਏ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਆਦਿ ਅਜਿਹੇ ਬਹੁਤ ਸਾਰੇ ਗੀਤ ਹਨ, ਜਿਹਨਾਂ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਨੱਚੇ ਬਿਨਾ ਨਹੀਂ ਰਹਿ ਸਕਦੇ। ਇਹਨਾਂ ਗੀਤਾਂ ਤੋਂ ਬਿਨਾ ਸੁਰਜੀਤ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਗਾਇਆ, ਜਿਹਨਾਂ ਵਿੱਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ' ਇਹਨਾਂ ਦਾ ਆਖਰੀ ਉਦਾਸ ਗੀਤ ਸੀ, ਜਿਸ ਵਿੱਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ। ਅੱਜ ਭਾਵੇਂ ਕਿੰਨੇ ਵੀ ਨਵੇਂ ਗਾਇਕ ਆ ਜਾਣ, ਪੰਜਾਬੀ ਪੌਪ ਸੰਗੀਤ ਕਿਸੇ ਵੀ ਉਚਾਈ ਤੇ ਪਹੁੰਚ ਜਾਵੇ, ਪਰ ਹਰ ਪੰਜਾਬੀ ਦੇ ਦਿਲ ਵਿੱਚ ਸੁਰਜੀਤ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜਾ ਰਹੇਗੀ। ਹਰ ਵੇਲੇ ਖੁਸ਼ ਰਹਿਣ ਵਾਲਾ ਇਹ ਗਾਇਕ 17 ਨਵੰਬਰ, 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਾਲੀ ਦੇ ਆਪਣੇ ਗ੍ਰਹਿ ਵਿਖੇ ਸਦਾ ਲਈ ਵਿਛੋੜਾ ਦੇ ਗਿਆ। ਭਾਵੇਂ ਪੰਜਾਬ ਨੇ ਇਸ ਮਹਾਨ ਗਾਇਕ ਨੂੰ ਗਵਾ ਲਿਆ, ਪਰ ਅੱਜ ਵੀ ਉਹਨਾਂ ਨੂੰ ਗੀਤਾਂ ਰਾਹੀਂ ਹਰ ਥਾਂ ਯਾਦ ਕੀਤਾ ਜਾਂਦਾ ਹੈ। ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਵੀ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਵੀ ਸੁਰਜੀਤ ਦੀ ਤਰ੍ਹਾਂ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਨਕਸ਼ੇ ਕਦਮੇ ਉੱਤੇ ਚੱਲ ਕੇ ਹਰ ਪੰਜਾਬੀ ਦੇ ਦਿਲ ਤੇ ਰਾਜ ਕਰਨਗੇ।

Friday, 2 April 2010

ਪੈਰਿਸ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 633ਵੇਂ ਅਵਤਾਰ ਦਿਹਾੜੇ ਤੇ ਸਮੂਹ 5 ਗੁਰੂ ਘਰਾ ਵਲੋਂ ਲੱਖ ਲੱਖ ਵਧਾਈਆ




ਪੈਰਿਸ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 633 ਵੇਂ ਅਵਤਾਰ ਦਿਹਾੜੇ ਤੇ ਸਮੂਹ 5 ਗੁਰੂ ਘਰਾ ਵਲੋਂ ਲੱਖ ਲੱਖ ਵਧਾਈਆਪੈਰਿਸ 2 ਅਪ੍ਰੈਲ (ਧਰਮਵੀਰ ਨਾਗਪਾਲ) ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਦਿਨ ਸਮੂਹ ਪੰਜ ਗੁਰੂ ਘਰਾਂ ਦੀ ਸਮੂਹ ਪ੍ਰਬੰਧਕ ਕਮੇਟੀਆ ਤੇ ਸਾਧ ਸੰਗਤਾ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 633 ਵੇਂ ਪ੍ਰਕਾਸ਼ ਉਤਸਵ ਸਮੇਂ ਆਪਣੀਆ ਆਪਣੀਆ ਹਾਜਰੀਆ ਲੁਆਈਆ ਤੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਵਲੋਂ ਧੰਨਵਾਦ ਅਤੇ ਸਨਮਾਨ ਪ੍ਰਾਪਤ ਕੀਤਾ.ਜਿਨਾਂ ਵਿਚੋਂ ਮੁੱਖ ਬੁਲਾਰਿਆ ਦੇ ਨਾਮ ਇਸ ਪ੍ਰਕਾਰ ਹਨ ਪਰ ਜੇਕਰ ਕਿਸੇ ਦਾ ਨਾਮ ਲਿਖਣ ਵਿੱਚ ਭੁੱਲ ਹੋ ਗਈ ਹੋਵੇ ਤਾਂ ਮੁਆਫੀ ਦਾ ਤਲਬਗਾਰ; ਹਾਂ ਜੀਵੇ ਸ੍ਰ; ਗੁਰਦਿਆਲ ਸਿੰਘ ਜੀ ਖਾਲਸਾ, ਸ੍ਰ; ਕਸ਼ਮੀਰਾ ਸਿੰਘ ਜੀ, ਸ੍ਰ; ਬਸੰਤ ਸਿੰਘ ਪੰਜਹੱਥਾ ਜੀ, ਸ੍ਰ; ਚੈਨ ਸਿੰਘ ਜੀ, ਭਾਈ ਸਾਹਿਬ ਭਾਈ ਰੱਛਪਾਲ ਸਿੰਘ ਜੀ, ਸ੍ਰ; ਸੁੱਖਵਿੰਦਰ ਸਿੰਘ ਜੀ, ਸ੍ਰ; ਇਕਬਾਲ ਸਿੰਘ ਜੀ ਭੱਠੀ, ਸ੍ਰ; ਸਮਸ਼ੇਰ ਸਿੰਘ ਜੀ, ਸ੍ਰ; ਇਕਬਾਲ ਸਿੰਘ ਜੀ ਸੈਕਟਰੀ, ਸ੍ਰੀ ਹਰਵਿੰਦਰ ਸਹਿਗਲ ਜੀ ਪ੍ਰਧਾਨ ਅਤੇ ਸ੍ਰ; ਮੇਜਰ ਸਿੰਘ ਜੀ ਲਾ - ਬੁਰਜੇ ਚੇਅਰਮੈਨ ਸਮੇਤ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ. ਸਾਰੀਆ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 633 ਵੇਂ ਪ੍ਰਕਾਸ਼ ਦਿਹਾੜੇ ਦੇ ਸ਼ੁਭ ਅਵਸਰ ਤੇ ਲੱਖ ਲੱਖ ਵਧਾਈਆ ਦਿੱਤੀਆ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਵਲੋਂ ਜੀ ਆਇਆ ਨੂੰ ਅਤੇ ਸਤਿਕਾਰ ਪ੍ਰਾਪਤ ਕੀਤਾ. ਇਥੇ ਇਹ ਜਿਕਰ ਯੋਗ ਅਤੇ ਬਹੁਤ ਹੀ ਖੁਸ਼ੀਆ ਭਰੀ ਗੱਲ ਹੈ ਕਿ ਫਰਾਂਸ ਦੇ ਸਮੂਹ ਪੰਜ ਗੁਰੂਘਰ ਇਹੋ ਜਿਹੇ ਸੁਭ ਮੋਕੇ ਤੇ ਇੱਕਠੇ ਮਿਲਵਰਤਨ ਅਤੇ ਪਿਆਰ ਤੇ ਸਤਿਕਾਰ ਨਾਲ ਗੁਰਪੂਰਬ ਮਨਾਉਂਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪੀ ਚਰਨਾਂ ਦਾ ਅਮ੍ਰਿਤ ਗ੍ਰਹਿਣ ਕਰਕੇ ਆਪਣੇ ਆਪ ਨੂੰ ਵੱਡ ਭਾਗੀ ਸਮਝਕੇ ਆਪਣਾ ਜੀਵਨ ਸਫਲਾ ਕਰਦੇ ਹਨ.

Wednesday, 31 March 2010

देर से मार्च में निकोलस सरकोजी अमेरिका यात्रा


देर से मार्च में निकोलस सरकोजी अमेरिका यात्रा
var id2 = '0.22693027788053233';
फ्रांस के राष्ट्रपति निकोलस सरकोजी ने सोमवार को कहा कि वह मार्च के अंत एक राज्य संयुक्त राज्य अमेरिका की यात्रा करना होगा, उसके बाद पहली वाशिंगटन की यात्रा द्विपक्षीय जनवरी में कार्यालय ले जा रही 2009 बराक ओबामा. उन्होंने एक सम्मेलन में मैं करने के लिए मार्च के अंत में एक राज्य की यात्रा के लिए राष्ट्रपति (Barack) ओबामा के निमंत्रण पर संयुक्त राज्य अमेरिका की यात्रा करने का अवसर होगा "कहा फिलिस्तीनी राष्ट्रपति महमूद अब्बास के साथ प्रेस ब्रीफिंग. श्री सरकोजी ने कहा कि उनकी पत्नी कार्ला भी राष्ट्रपति ओबामा और उनकी पत्नी मिशेल द्वारा आमंत्रित किया गया था. कार्ला को भी आमंत्रित किया ... ओफ़्फ़!बराक ओबामा और निकोलस Sarkozy के बीच व्यक्तिगत रिश्ते की गुणवत्ता फ्रांस में अधिक अटकलें के अधीन कर दिया गया है. अमेरिका के राष्ट्रपति दो अवसरों स्ट्रैसबॉर्ग: में देर से 2009 एक नाटो और Normandy में शिखर सम्मेलन में उस वर्ष के 6 जून के लिए मार्च को फ्रांस के लिए गया था, 1944 के मित्र देशों की आक्रमण के स्मरणोत्सव. हर बार, वह द्विपक्षीय बल्कि फ्रांस के राष्ट्रपति के साथ कम एक्सचेंजों था. निकोलस सरकोजी पहले नवंबर 2007 में किया है संयुक्त राज्य अमेरिका की सरकारी यात्रा पर बनाया है जब जॉर्ज डब्ल्यू बुश अभी भी अध्यक्ष हैं. वह भी अक्टूबर 2008 में एक यूरोपीय संघ और अमेरिका में कैम्प डेविड शिखर वार्ता में भाग लिया. बराक ओबामा के चुनाव के बाद से, वह संयुक्त राज्य अमेरिका में कई बार दौरा किया, संयुक्त राष्ट्र या G20 शिखर वार्ता के लिए. (Belga वें /)

ਫਰਾਂਸ ਸਿੱਖ ਕੌਂਸਲ ਵਲੋਂ ਪ੍ਰਧਾਨ ਮੰਤਰੀ ਨੂੰ ਅਪੀਲ


ਫਰਾਂਸ ਸਿੱਖ ਕੌਂਸਲ ਵਲੋਂ ਪ੍ਰਧਾਨ ਮੰਤਰੀ ਨੂੰ ਅਪੀਲਪੈਰਿਸ 31ਮਾਰਚ(ਧਰਮਵੀਰ ਨਾਗਪਾਲ) ਸ੍ਰ; ਬਸੰਤ ਸਿੰਘ ਪੰਜਹੱਥਾ ਪ੍ਰਧਾਨ ਸਿੱਖ ਕੌਂਸਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਸਤਿਕਾਰਯੋਗ ਪ੍ਰਧਾਨ ਮੰਤਰੀ ਡਾ; ਮਨਮੋਹਨ ਸਿੰਘ ਨੂੰ ਬੇਨਤੀ ਕਰਦਿਆ ਕਿਹਾ ਹੈ ਆਪ ਨੂੰ ਦੁਨਿਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਹੋਣ ਦਾ ਮਾਨ ਪ੍ਰਾਪਤ ਹੈ ਪਰ ਇਕ ਸਿੱਖ ਹੋਣ ਦੇ ਨਾਤੇ ਆਪ ਜੀ ਸਿੱਖ ਕੌਮ ਦਾ ਨਾਂ ਵੀ ਸੰਸਾਰ ਵਿੱਚ ਰੋਸ਼ਨ ਕੀਤਾ ਹੈ ਜਿਸ ਦਾ ਸਿੱਖ ਕੌਮ ਨੂੰ ਆਪ ਜੀ ਤੇ ਮਾਨ ਹੈ ਪਰ ਬਦਕਿਸਮਤੀ ਨਾਲ ਫਰਾਂਸ ਵਿੱਚ ਪੱਗ ਦਾ ਮਸਲਾ ਵੀਆਪ ਜੀ ਦੇ ਕਾਰਜਕਾਲ ਦੌਰਾਨ ਉੱਭਰ ਕੇ ਸਾਹਮਣੇ ਆਇਆ ਹੈ। ਇਸੇ ਲਈ ਫਰਾਂਸ ਦੇ ਸਿੱਖ ਵੱਖ ਵੱਖ ਸਮੇਂ ਤੇ ਕਈ ਵਾਰ ਇਸ ਮਸਲੇ ਬਾਰੇ ਆਪ ਜੀ ਤੀਕ ਪਹੁੰਚ ਵੀ ਕਰਦੇ ਰਹੇ ਹਨ ਪਰ ਅਜੇ ਤੀਕ ਇਸ ਮਸਲੇ ਉੱਤੇ ਕੋਈ ਖਾਸ ਪ੍ਰਗਤੀ ਨਹੀਂ ਹੋ ਸਕੀ ਜੋ ਬਹੁਤ ਹੀ ਅਫਸੋਸਨਾਕ ਹੈ।ਫਰਾਂਸ ਦੇ ਸਿੱਖਾਂ ਨੂੰ ਜੇ ਆਪ ਜੀ ਦੇ ਪ੍ਰਧਾਨ ਮੰਤਰੀ ਹੋਣ ਤੇ ਮਾਣ ਹੈ ਤਾਂ ਇਸ ਦੇ ਨਾਲ ਹੀ ਉਹ ਆਪ ਜੀ ਕੋਲੋਂ ਇਸ ਮਸਲੇ ਨੂੰ ਸੰਜੀਦਗੀ ਨਾਲ ਅਤੇ ਪਹਿਲ ਦੇ ਤੌਰ ਤੇ ਹਲ ਕਰਾਉਣ ਦੀ ਵੀ ਆਸ ਰਖਦੇ ਹਨ। ਆਪ ਜੀ ਆਪਣੇ ਕਾਰਜ ਕਾਲ ਦੌਰਾਨ ਇਸ ਮਸਲੇ ਨੂੰ ਹਲ ਕਰਾ ਗਏ ਤਾਂ ਆਪ ਜੀ ਦਾ ਨਾਂ ਭਾਰਤ ਦੇ ਇਤਿਹਾਸ ਦੇ ਨਾਲ ਨਾਲ ਸਿੱਖ ਇਤਿਹਾਸ ਵਿੱਚ ਵੀ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ।ਇਹ ਮਸਲਾ ਕਿਸੇ ਇੱਕ ਵਿਅਕਤੀ ਜਾਂ ਸੰਸਥਾਂ ਦਾ ਨਹੀਂ ਸਗੋਂ ਸਾਰੇ ਸਿੱਖ ਜਗਤ ਦਾ ਹੈ। ਇਸ ਮਸਲੇ ਉਤੇ ਜੋ ਸਤਿਕਾਰਯੋਗ ਬੀਬੀ ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਭਾਰਤ ਵਲੋਂ ਕੋਈ ਪਹਿਲ ਕਦਮੀ ਕੀਤੀ ਗਈ ਹੈ ਤਾਂ ਅਸੀ ਇਸ ਦਾ ਸੁਆਗਤ ਕਰਦੇ ਹਾਂ ਅਤੇ ਅਗੌ ਵੀ ਆਸ ਕਰਦੇ ਹਾਂ ਕਿ ਉਹ ਇਸ ਮਸਲੇ ਨੂੰ ਹਲ ਕਰਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ, ਨਾਲ ਹੀ ਅਸੀ ਇਹ ਅਪੀਲ ਵੀ ਕਰਨਾ ਚਾਹਾਂਗੇ ਕਿ ਜਦੌ ਤੀਕ ਇਸ ਮਸਲੇ ਦਾ ਕੋਈ ਠੋਸ ਤੇ ਪ੍ਰਮਾਣਿਤ ਹਲ ਨਹੀਂ ਨਿਕਲਦਾ ਮੀਡੀਆ ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾ, ਫਰਾਂਸ ਵਿੱਚ ਕਾਇਮ ਮੁਕਾਮ ਅਤੇ ਸੰਬੰਧਿਤ ਵਿਅਕਤੀ ਨਾਲ ਸੰਪਰਕ ਕਰ ਲਿਆ ਜਾਵੇ ਤਾਂ ਬੇਹੱਤਰ ਹੋਵੇਗਾ ਅਤੇ ਕੋਈ ਗਲਤ ਫਹਿਮੀ ਪੈਦਾ ਨਹੀਂ ਹੋਵੇਗੀ।ਅਸੀਂ ਸਮੂਹ ਫਰਾਂਸ ਸਿੱਖ ਕੌਂਸਲ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਅਤੇ ਬੀਬੀ ਪ੍ਰਨੀਤ ਕੌਰ ਜੀ ਅੱਗੇ ਦੌਬਾਰਾ ਅਪੀਲ ਕਰਦੇ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਕੇ,ਸੁਯੋਗ ਹੱਲ ਲਭਿਆ ਜਾਵੇ।ਇਸ ਬੇਨਤੀ ਪੱਤਰ ਤੇ ਸ੍ਰ; ਬਸੰਤ ਸਿੰਘ ਜੀ ਪੰਜਹੱਥਾ ਮੋਬਾਈਲ ਨੰਬਰ+33660324997, ਸ੍ਰ; ਸਿੰਗਾਰਾ ਸਿੰਘ ਮਾਨ, ਸ਼ਨਾਖਤੀ ਕਾਰਡ ਤੇ ਡਰਾਈਵਿੰਗ ਲਾਈਸੈਂਸ ਕੇਸ ਸੰਬਧਿਤ ਮੋਬਾਈਲ ਨੰ;+33661055257 ਤੇ ਬਾਬਾ ਰਣਜੀਤ ਸਿੰਘ(ਅੰਬਾਲਾ) ਸ਼ਨਾਖਤੀ ਕਾਰਡ ਕੇਸ ਸੰਬਧਿਤ ਟੇਲੀਫੋਨ ਨੰ;+33146366258 ਦੇ ਨਾ ਦਰਜ ਕੀਤੇ ਗਏ ਹਨ।